ਇੱਕ ਟਾਹਣੀ ਤੋਂ ਦੂਜੀ ਟਾਹਣੀ (preetsinghsr)



ਇੱਕ ਟਾਹਣੀ ਤੋਂ ਦੂਜੀ ਟਾਹਣੀ 
ਸਾਰੀ ਰਾਤ ਹੀ ਘੁੰਮਣਘੇਰੀ ਸੀ
ਸਾਰੀ ਰਾਤ ਸਾਨੂੰ ਟਿਕਣ ਨਾ ਦਿੱਤਾ 
ਮੱਤ ਮਾਰੀ ਕਿਉਂ ਇੰਨਸਾਨਾਂ ਤੇਰੀ ਸੀ
ਡਰ ਡਰ ਕੇ ਸਾਡੇ ਬੱਚੇ ਮਰ ਗਏ 
ਆਲ੍ਹਣੇ ਲਾਸ਼ਾਂ  ਨਾਲ ਭਰ ਗਏ ਸੀ
ਜਿਨਾਂ ਤੋਂ ਉਮੀਦ ਸੀ ਚੋਗੇ ਦੀ
ਇਨਸਾਨ ਇੰਨੀ ਮਾੜੀ ਕਰ ਗਏ ਸੀ
ਦਿਨ ਚੜਦੇ  ਅਸੀਂ  ਰੌਲਾ ਪਾਉਂਦੇ
ਤੁਸੀਂ ਕਹਿੰਦੇ ਜਿਸਨੂੰ ਸਵੇਰਾ ਏ
ਪਟਾਕਿਆਂ ਨਾਲ ਸਾਰੀ ਰਾਤ ਡਰਾਇਆ 
ਕੀ  ਦੇਣਾ ਅਸੀਂ ਦੱਸ ਤੇਰਾ ਏ
ਦੀਵਾਲੀ ਵਾਲੀ ਰਾਤ ਪਤਾ ਲੱਗਿਆ
ਇਹ ਇਨਸਾਨ ਦਰਿੰਦੇ ਨੇ
ਕਾਹਤੋਂ ਚੰਦਰਾ ਬਰੂਦ ਬਣਾਇਆ 
ਤੈਨੂੰ ਲਾਹਣਤਾਂ ਪਾਉਂਦੇ ਪਰਿੰਦੇ ਨੇ


0 Comments

Previous Post Next Post